Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਅਦਾਕਾਰੀ ਤੋਂ ਗਾਇਕੀ ਵੱਲ ਆਈ ਹੁਸਨ ਤੇ ਕਲਾ ਦੀ ਮੂਰਤ -ਪੂਨਮ ਸੂਦ
ਦਿਲਕਸ਼ ਅਦਾਵਾਂ ਨਾਲ ਮਨ ਮੋਹ ਲੈਣ ਵਾਲੀ ਹੁਸਨ ਤੇ ਕਲਾ ਦੀ ਮੂਰਤ ਪੂਨਮ ਸੂਦ ਸੰਗੀਤ ਅਤੇ ਫ਼ਿਲਮੀ ਖੇਤਰ ਦੀ ਇੱਕ ਨਾਮਵਰ ਸ਼ਖਸੀਅਤ ਹੈ। ਪੂਨਮ ਨੇ ਜਿੱਥੇ ਅਨੇਕਾਂ ਨਾਮੀਂ ਗਾਇਕਾਂ ਦੇ ਗੀਤਾਂ 'ਚ ਮਾਡਲਿੰਗ ਕੀਤੀ ਉੱਥੇ ਪੰਜਾਬੀ ਦੀਆਂ ਕਈ ਫ਼ਿਲਮਾਂ ਵਿੱਚ ਵੀ ਮੇਨ ਲੀਡ ਕੰਮ ਕੀਤਾ। ਪੂਨਮ ਹੁਣ ਗਾਇਕੀ ਦੇ ਖੇਤਰ 'ਚ ਵੀ ਸਰਗਰਮ ਨਜ਼ਰ ਆ ਰਹੀ ਹੈ ।ਉਸ ਦੀ ਗਾਇਕੀ ਨੂੰ ਦਰਸ਼ਕਾਂ ਵਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਗੱਲ ਦਾ ਅੰਦਾਜਾ ਉਸਦੇ ਪਹਿਲੇ ਰਿਲੀਜ਼ ਹੋਏ ਗੀਤ 'ਗੱਭਰੂ' ਨੂੰ ਦਰਸ਼ਕਾਂ ਵਲੋਂ ਦਿੱਤੇ ਭਰਵੇਂ ਹੁੰਗਾਰੇ ਤੋਂ ਲੱਗਦਾ ਹੈ।ਇਸ ਖੇਤਰ ਵਿੱਚ ਪੂਨਮ ਹੁਣ ਜਲਦ ਹੀ ਇਕ ਹੋਰ ਖੂਬਸੂਰਤ ਗੀਤ 'ਬਲੈਕ ਸੈਡੋ' ਲੈ ਕੇ ਆ ਰਹੀ ਹੈ।
ਅਦਾਕਾਰੀ ਖੇਤਰ ਵਿਚ ਕੁਝ ਸਾਲ ਪਹਿਲਾਂ ਨਿਰਦੇਸ਼ਕ ਹਰਜੀਤ ਰਿੱਕੀ ਵਲੋਂ ਬਣਾਈ ਲਘੂ ਫ਼ਿਲਮ 'ਵੰਡ' ਵਿੱਚ ਪੂਨਮ ਵਲੋਂ ਨਿਭਾਏ ਕਿਰਦਾਰ ਦੀ ਚਾਰੇ ਪਾਸੇ ਬਹੁਤ ਚਰਚਾ ਵੀ ਹੋਈ ਜਿਸ ਬਾਰੇ ਪੂਨਮ ਦਾ ਕਹਿਣਾ ਹੈ ਕਿ ਸਮਾਜ ਨੂੰ ਕੋਈ ਵੱਡਾ ਮੈਸ਼ਜ ਦੇਣ ਲਈ ਅਜਿਹੀਆਂ ਫ਼ਿਲਮਾਂ ਕਰਨਾ ਜਰੂਰੀ ਹੈ। ਕਹਾਣੀ ਮੁਤਾਬਕ ਉਸ ਵਿੱਚ ਕੁਝ ਵੀ ਗਲਤ ਨਹੀਂ, ਬੱਸ ਆਪਣੀ ਆਪਣੀ ਸੋਚ ਹੁੰਦੀ ਹੈ। ਕਲਾਕਾਰ ਦਾ ਕੰਮ ਸਿਰਫ਼ ਐਕਟ ਕਰਨਾ ਹੁੰਦਾ ਹੈ।
ਪੂਨਮ ਗੁਰੂ ਕੀ ਨਗਰੀ ਅੰਮ੍ਰਿਤਸਰ ਨੇੜਲੇ ਕਸਬਾ ਸੁਲਤਾਨਵਿੰਡ ਦੀ ਜੰਮਪਲ ਹੈ। ਲੁਧਿਆਣਾ ਦੇ ਸਿੱਧਵਾ ਵੇਟ ਤੋਂ ਗਰੇਜੂਏਸ਼ਨ ਕਰਕੇ ਉਸਨੇ ਆਪਣੇ ਫ਼ਿਲਮੀ ਕੈਰੀਅਰ ਦਾ ਆਗਾਜ਼ ਚੰਡੀਗੜ ਤੋਂ ਕੀਤਾ ਤੇ ਫ਼ਿਰ ਮੁੰਬਈ ਨਗਰੀ ਵਿੱਚ ਜਾ ਕੇ ਕਲਾ ਦੀ ਜ਼ਿੰਦਗੀ ਨੂੰ ਨੇੜਿਓ ਵੇਖਦਿਆਂ ਸੰਘਰਸ ਕੀਤਾ। ਮੁੰਬਈ ਵਿਖੇ ਪੂਨਮ ਨੇ ਕਈ ਹਿੰਦੀ ਸੀਰੀਅਲਾਂ ਅਤੇ ਫ਼ਿਲਮਾਂ ਵਿੱਚ ਕੰਮ ਕੀਤਾ। ਉਸਦੇ 'ਹਮ ਤੁਮ ਕੋ ਭੁਲਾ ਨਾ ਪਾਏਗੇ' ਸੀਰੀਅਲ ਨੂੰ ਅੰਤਰਰਾਸ਼ਟਰੀ ਐਵਾਰਡ ਵੀ ਮਿਲਿਆ।
ਪੰਜਾਬੀ ਗਾਇਕਾ ਮਿਸ ਪੂਜਾ ਦੇ ਗੀਤਾਂ 'ਤੇ ਅਦਾਕਾਰੀ ਕਰਦਿਆ ਆਪਣੀ ਕਲਾ ਦੀ ਸੁਰੁਆਤ ਕਰਨ ਵਾਲੀ ਪੂਨਮ ਨੇ ਕਰਮਜੀਤ ਅਨਮੋਲ ਦੇ ਗੀਤ' ਯਾਰਾ ਵੇ', ਰੋਸ਼ਨ ਪ੍ਰਿੰਸ ਦੇ 'ਸਪੀਕਰ' ਫ਼ਿਰੋਜ ਖਾਂ ਦੇ 'ਹਵਾਵਾਂ' ਸਮੇਤ 100 ਤੋਂ ਵੱਧ ਗੀਤਾਂ ਵਿੱਚ ਆਪਣੀ ਲਾਜਵਾਬ ਅਦਾਕਾਰੀ ਪੇਸ਼ ਕੀਤੀ। ਪੰਜਾਬੀ ਫ਼ਿਲਮਾਂ ਦੀ ਗੱਲ ਤਾਂ ਕਰੀਏ ਤਾਂ 'ਮੇਰੇ ਯਾਰ ਕਮੀਨੇ, ਯਾਰ ਅਣਮੁੱਲੇ 2, ਲਕੀਰਾ,ਹਮ ਹੇ ਤੀਨ ਖਜ਼ਾਦੀਨ,ਅਤੇ ਲਘੂ ਫ਼ਿਲਮ 'ਵੰਡ' ਵਿੱਚ ਪੂਨਮ ਸੂਦ ਨੇ ਅਹਿਮ ਕਿਰਦਾਰ ਨਿਭਾਏ ਹਨ। ਆਉਣ ਵਾਲੇ ਦਿਨਾ ਵਿੱਚ ਪੂਨਮ ' ਰੌਸ਼ਨ ਪ੍ਰਿੰਸ ਦੀ ਫ਼ਿਲਮ 'ਮੁੰਡਾ ਫ਼ਰੀਦਕੋਟੀਆ' ਅਤੇ ਹਰਜੀਤ ਰਿੱਕੀ ਦੀ ਧਾਰਮਿਕ ਫ਼ਿਲਮ 'ਹਿੰਦ ਦੀ ਚਾਦਰ' ਵਿੱਚ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਪੂਨਮ ਦਾ ਬਹੁਤਾ ਧਿਆਨ ਹੁਣ ਗਾਇਕੀ ਵੱਲ ਹੈ। ਚੰਗੀਆਂ ਪੁਸਤਕਾਂ ਪੜਨਾ, ਚੰਗਾ ਸੰਗੀਤ ਸੁਣਨਾ ਉਸਦੀ ਰੂਹ ਦੀ ਖੁਰਾਕ ਹਨ।
ਲੇਖਕ ਸੁਰਜੀਤ ਸਿੰਘ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback